ਅੰਮ੍ਰਿਤਸਰ- ਇਰਾਨ ਦੇ ਪ੍ਰਮੁਖ ਆਗੂ ਆਯਤੁੱਲਾਹ ਸੈਯਦ ਖ਼ੁਮੈਨੀ ਦੀ ਸ਼ਹਾਦਤ ਦੇ 40 ਵੇ ਦਿਨ ਹੋਣ ਵਾਲੀਆਂ ਧਾਰਮਿਕ ਰਸਮਾਂ ਵਿਚ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ਼ਾਮਲ ਹੋਣ ਲਈ ਸੱਦਾ ਪੱਤਰ ਲੈ ਕੇ ਇਰਾਨੀ ਧਾਰਮਿਕ ਆਗੂ ਮੁਹੰਮਦ ਹੂਸੈਨ ਸ੍ਰੀ ਦਰਬਾਰ ਸਾਹਿਬ ਪਹੁੰਚੇ ।ਉਨਾਂ ਦਸਿਆ ਕਿ ਇਹ ਰਸਮਾਂ 12 ਅਪ੍ਰੈਲ ਨੂੰ ਇਰਾਨ ਦੇ ਦਿੱਲੀ ਸਥਿਤ ਸਫਾਰਤਖਾਨੇ ਵਿਚ ਕੀਤੀਆਂ ਜਾਣਗੀਆਂ। ਇਰਾਨੀ ਧਾਰਮਿਕ ਆਗੂ ਦੇ ਸ੍ਰੀ ਦਰਬਾਰ ਸਾਹਿਬ ਪਹੁੰਚਣ ਤੇ ਸੂਚਨਾ ਅਧਿਕਾਰੀ ਸ੍ਰ ਅੰਮ੍ਰਿਤਪਾਲ ਸਿੰਘ ਤੇ ਗਾਇਡ ਸ੍ਰ ਜਤਿੰਦਰਪਾਲ ਸਿੰਘ ਨੇ ਸਵਾਗਤ ਕੀਤਾ। ਇਸ ਮੌਕੇ ਤੇ ਜਨਾਬ ਮੁਹੰਮਦ ਹੁਸੈਨ ਨੇ ਸਿੱਖਾਂ ਤੇ ਇਰਾਨ ਦੇ ਆਪਸੀ 500 ਸਾਲ ਦੇ ਰਿਸ਼ਤਿਆਂ ਦੀ ਯਾਦ ਤਾਜਾ ਕੀਤੀ। ਉਨਾਂ ਦੱਸਿਆ ਕਿ ਗੁਰੂ ਨਾਨਕ ਸਾਹਿਬ ਆਪਣੀਆਂ ਉਦਾਸੀਆਂ ਦੇ ਸਮੇ ਵਿਚ ਦੋ ਵਾਰ ਇਰਾਨ ਦੇ ਜਾਹਿਦਾਨ ਸ਼ਹਿਰ ਵਿਚ 80 ਦਿਨਾਂ ਲਈ ਰੁਕੇ ਸਨ ਤੇ ਉਥੇ ਉਨਾਂ ਇਬਾਦਤ ਕੀਤੀ ਸੀ। ਉਨਾਂ ਸ੍ਰ ਅੰਮ੍ਰਿਤਪਾਲ ਸਿੰਘ ਨੂੰ ਇਰਾਨ ਦੇ ਪ੍ਰਮੁਖ ਆਗੂ ਆਯਤੁੱਲਾਹ ਸੈਯਦ ਖ਼ੁਮੈਨੀ ਦੀ ਸ਼ਹਾਦਤ ਦੇ 40 ਵੇ ਦਿਨ ਹੋਣ ਵਾਲੀਆਂ ਧਾਰਮਿਕ ਰਸਮਾਂ ਵਿਚ ਸ਼ੋ੍ਰਮਣੀ ਕਮੇਟੀ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸਮੂਲੀਅਤ ਕਰਨ ਲਈ ਸੱਦਾ ਪੱਤਰ ਵੀ ਸੌਂਪਿਆ। ਪੱਤਰਕਾਰਾਂ ਨਾਲ ਗਲ ਕਰਦਿਆ ਮੁਹੰਮਦ ਹੁਸੈਨ ਨੇ ਕਿਹਾ ਕਿ ਜੰਗ ਦੇ ਨਾਲ ਇਰਾਨ ਦਾ ਬੁਰਾ ਹਾਲ ਹੋ ਗਿਆ ਹੈ ਤੇ ਟਰੰਪ ਦੇ ਸੀਜ਼ਫਾਇਰ ਦੇ ਐਲਾਨ ਤੇ ਯਕੀਨ ਨਹੀ ਕੀਤਾ ਜਾ ਸਕਦਾ। ਇਸ ਮੌਕੇ ਤੇ ਗਾਇਡ ਸਤਨਾਮ ਸਿੰਘ ਗੁਮਾਨਪੁਰਾ ਵੀ ਹਾਜਰ ਸਨ।